ਹਨੇਰਿਆਂ ਦੇ ਵਿਚੋਂ ਹੀ ਰੌਸ਼ਨੀ ਪ੍ਰਕਾਸ਼ ਹੁੰਦੀ ਏ,

ਪਰ ਰੌਸ਼ਨੀ ਨੂੰ ਮਾਣਨ ਲਈ ਖਿੜਕੀ ਤਾਂ ਖੋਲਣੀ ਪੈਣੀ ਏ,

ਖਿੜਕੀ ਖੋਲਣ ਲਈ ਖੇਚਲ ਤਾਂ ਕਰਨੀ ਪੈਣੀ ਏ,

ਇਰਾਦਾ ਮਜ਼ਬੂਤ ਹੋਵੇ ਖੇਚਲ ਤਾਂ ਹੀ ਹੋ ਸਕਦੀ ਏ,

ਇਰਾਦਿਆਂ ਦੀ ਮਜ਼ਬੂਤੀ ਲਈ ਮਨ ਦਾ ਪਕੇਜ਼ ਜ਼ਰੂਰੀ ਏ,

ਜੇ ਸੱਚੇ ਹਾਂ, ਮਨ ਨਿਰਮਲ ਹੈ, ਪਕੇਜ਼ ਤਾਂ ਹੀ ਹੋ ਸਕਦਾ ਏ,

ਜੇ ਸੋਚ ਉੱਤਮ ਹੈ ਨਿਰਮਲਤਾ ਸਹਿਜੇ ਹੀ ਆਉਂਦੀ ਏ,

ਉੱਤਮ ਸੋਚਣੀ ਵੀ ਕੁਦਰਤੀ ਗੁਣ ਏ,

ਕੁਦਰਤੀ ਗੁਣਾਂ ਦੇ ਧਾਰਨੀ ਪ੍ਰਭੂ-ਪ੍ਰੀਤੀ ਨਾਲ ਹੀ ਹੋਇਆ ਜਾ ਸਕਦਾ ਏ,

ਪ੍ਰਭੂ-ਪ੍ਰੀਤੀ ਕੇਵਲ ਮਨ ਰੌਸ਼ਨ ਹੋਣ ਨਾਲ ਹੋ ਸਕਦੀ ਏ,

ਮਨ ਦੇ ਕਿਵਾੜ ਕੇਵਲ ਗੁਰਬਾਣੀ ਹੀ ਖੋਲ ਸਕਦੀ ਏ,

ਗੁਰਬਾਣੀ ਦੀ ਦਾਤ ਕਰਮਾਂ ਨਾਲ ਹੀ ਪ੍ਰਾਪਤ ਹੁੰਦੀ ਏ,

ਅਤੇ ਇਹ ਦਾਤ ਦੀ ਪ੍ਰਾਪਤੀ ਲਈ ਕਰਮ ਚੰਗੇ ਹੋਣੇ ਲਾਜ਼ਮੀ ਏ,

ਕਰਮਾਂ ਦਾ ਸੁਹੱਪਣ ਸਾਡੇ ਹਰ ਕਦਮ ‘ਚ ਨਜ਼ਰ ਆਉਂਦਾ ਏ,

ਕਦਮ ਠੀਕ ਰਾਹ ‘ਤੇ ਚੱਲਣ ਇਹਦੇ ਲਈ ਅਰਦਾਸ ਜ਼ਰੂਰੀ ਏ,

ਅੰਤ ਨੂੰ ਅਰਦਾਸ ਹੀ ਹੈ ਜੀਹਦੇ ਨਾਲ ਰੌਸ਼ਨੀ ਤੱਕ ਪਹੁੰਚਿਆ ਜਾ ਸਕਦਾ ਏ।

-ਦਰਸ਼ਨਜੋਤ ਕੌਰ ✍️

16.08.2021

You may also like...

Leave a Reply

Your email address will not be published. Required fields are marked *