Poetry

ज़िन्दगी

ज़िन्दगी रुकने का नाम नहीं कहाँ ये 2022 चला गया सोचूँ तो सही सीख क्या मिली टटोलूं तो सही माना इस बार नया कुछ लिखा नहीं पर नए साल में लिखने के लिए बहुत कुछ मिला भी हर वो चीज़ का प्रयत्न किया जो कबसे चाहती थी करना हाँ साहस भी खूब मिला ज़िन्दगी का खूब पाठ तो सीखा आलोचना को कैसे प्रेरणा का स्त्रोत है बनाना डूबती कश्ती को भी कैसे सजीव है करना अपनी गलतियों को कैसे कामयाबी में बदलना अपनी खामियों को कैसे सुधार कर आगे है बढ़ना हाँ बहुत कुछ सीखा तो सही फिर क्यों आत्म संदेह में तूँ डूब रही उठ आगे बढ़ निशाना साध और कूच कर क्यूंकि बढ़ने का ही नाम है ज़िन्दगी हाँ बढ़ने का ही नाम है ज़िन्दगी!⚡️🌞 14.12.2022

Poetry

ਰੌਸ਼ਨੀ

ਹਨੇਰਿਆਂ ਦੇ ਵਿਚੋਂ ਹੀ ਰੌਸ਼ਨੀ ਪ੍ਰਕਾਸ਼ ਹੁੰਦੀ ਏ, ਪਰ ਰੌਸ਼ਨੀ ਨੂੰ ਮਾਣਨ ਲਈ ਖਿੜਕੀ ਤਾਂ ਖੋਲਣੀ ਪੈਣੀ ਏ, ਖਿੜਕੀ ਖੋਲਣ ਲਈ ਖੇਚਲ ਤਾਂ ਕਰਨੀ ਪੈਣੀ ਏ, ਇਰਾਦਾ ਮਜ਼ਬੂਤ ਹੋਵੇ ਖੇਚਲ ਤਾਂ ਹੀ ਹੋ ਸਕਦੀ ਏ, ਇਰਾਦਿਆਂ ਦੀ ਮਜ਼ਬੂਤੀ ਲਈ ਮਨ ਦਾ ਪਕੇਜ਼ ਜ਼ਰੂਰੀ ਏ, ਜੇ ਸੱਚੇ ਹਾਂ, ਮਨ ਨਿਰਮਲ ਹੈ, ਪਕੇਜ਼ ਤਾਂ ਹੀ ਹੋ ਸਕਦਾ ਏ, ਜੇ ਸੋਚ ਉੱਤਮ ਹੈ ਨਿਰਮਲਤਾ ਸਹਿਜੇ ਹੀ ਆਉਂਦੀ ਏ, ਉੱਤਮ ਸੋਚਣੀ ਵੀ ਕੁਦਰਤੀ ਗੁਣ ਏ, ਕੁਦਰਤੀ ਗੁਣਾਂ ਦੇ ਧਾਰਨੀ ਪ੍ਰਭੂ-ਪ੍ਰੀਤੀ ਨਾਲ ਹੀ ਹੋਇਆ ਜਾ ਸਕਦਾ ਏ, ਪ੍ਰਭੂ-ਪ੍ਰੀਤੀ ਕੇਵਲ ਮਨ ਰੌਸ਼ਨ ਹੋਣ ਨਾਲ ਹੋ ਸਕਦੀ ਏ, ਮਨ ਦੇ ਕਿਵਾੜ ਕੇਵਲ ਗੁਰਬਾਣੀ ਹੀ ਖੋਲ ਸਕਦੀ ਏ, ਗੁਰਬਾਣੀ ਦੀ ਦਾਤ ਕਰਮਾਂ ਨਾਲ ਹੀ ਪ੍ਰਾਪਤ ਹੁੰਦੀ ਏ, ਅਤੇ ਇਹ ਦਾਤ ਦੀ ਪ੍ਰਾਪਤੀ ਲਈ ਕਰਮ ਚੰਗੇ ਹੋਣੇ ਲਾਜ਼ਮੀ ਏ, ਕਰਮਾਂ ਦਾ ਸੁਹੱਪਣ ਸਾਡੇ ਹਰ ਕਦਮ ‘ਚ ਨਜ਼ਰ ਆਉਂਦਾ ਏ, ਕਦਮ ਠੀਕ ਰਾਹ ‘ਤੇ ਚੱਲਣ ਇਹਦੇ ਲਈ ਅਰਦਾਸ ਜ਼ਰੂਰੀ ਏ, ਅੰਤ ਨੂੰ ਅਰਦਾਸ ਹੀ ਹੈ ਜੀਹਦੇ ਨਾਲ ਰੌਸ਼ਨੀ ਤੱਕ ਪਹੁੰਚਿਆ ਜਾ ਸਕਦਾ ਏ। -ਦਰਸ਼ਨਜੋਤ ਕੌਰ ✍️ 16.08.2021

Poetry

ਪਰਦੇਸ

ਦਿਲ਼ ਕਿੰਝ ਟੱਪਦਾ ਐ ਜਦ ਕੋਈ ਪੁੱਛਦੈ ਪਰਦੇਸ ਹੋ ਆਏ, ਕਿਤਨੇ ਰੰਗ, ਰੂਪ, ਵੇਸ, ਭੇਖ, ਚੱਜ, ਅਚਾਰ, ਕਲਾ ਵੇਖ ਆਏ, ਕੋਈ ਸਵਾਲ ਕਰਦੈ ਅਸਾਡੇ ਲਈ …