ਦਿਲ਼ ਕਿੰਝ ਟੱਪਦਾ ਐ ਜਦ ਕੋਈ ਪੁੱਛਦੈ ਪਰਦੇਸ ਹੋ ਆਏ,

ਕਿਤਨੇ ਰੰਗ, ਰੂਪ, ਵੇਸ, ਭੇਖ, ਚੱਜ, ਅਚਾਰ, ਕਲਾ ਵੇਖ ਆਏ,

ਕੋਈ ਸਵਾਲ ਕਰਦੈ ਅਸਾਡੇ ਲਈ ਝੋਲੀ ਤਾਂ ਭਰ ਲਿਆਏ,

ਨਜ਼ਾਰੇ ਤਾਂ ਖ਼ੂਬ ਲੁੱਟੇ ਹੋਣੇ ਭਲਾ ਐ ਪਰਦੇਸੀਂ ਤੁਸੀਂ ਘੁੰਮ ਆਏ,

ਹੁਣ ਕਦ ਫ਼ੇਰੀ ਲਾਉਣੀ ਐ ਸਵਾਲ ਉਹਨਾਂ ਬੜੇ ਦੁਹਰਾਏ,

ਕਿਸੇ ਮੈਨੂੰ ਸਿਆਣਨਾ ਨਾ ਜੇ ਕੌੜੇ ਪਰ ਸੱਚੇ ਬੋਲ ਸੁਣਾਏ,

ਫਿ਼ਰ ਵੀ ਜਾਣਨਾ ਚਾਹੁੰਦੇ ਓ ਤਾਂ ਪੜ੍ਹ ਲਓ ਹੇਠਾਂ ਸੱਚ ਦੇ ਦੋ ਬੋਲ ਜੋ ਪਾਏ,

ਕਹਿਣਗੇ ਝੂਠ ਆਖਦੇ ਓ ਜੇ ਦੱਸੀਏ ਕਿ ਆਪਣੇ ਦੇਸ ਜਿਆ ਨਜ਼ਾਰਾ ਹੋਰ ਕਿੱਧਰੇ ਭੀ ਨਦਰੀਂ ਨਾ ਆਏ।

ਕਹਿਣਗੇ ਛੱਲ਼ ਕਰਦੇ ਓ ਜੇ ਦੱਸੀਏ ਕਿ ਆਪਣੇ ਦੇਸ ਜਿਆ ਨਜ਼ਾਰਾ ਹੋਰ ਕਿੱਧਰੇ ਭੀ ਨਦਰੀਂ ਨਾ ਆਏ।

ਕਹਿਣਗੇ ਭਰਮਾਉਂਦੇ ਓ ਜੇ ਦੱਸੀਏ ਕਿ ਆਪਣੇ ਦੇਸ ਜਿਆ ਨਜ਼ਾਰਾ ਹੋਰ ਕਿੱਧਰੇ ਭੀ ਨਦਰੀਂ ਨਾ ਆਏ।

30 May 2020

You may also like...

Leave a Reply

Your email address will not be published. Required fields are marked *