Zindagi Di Dastaan

“ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ”

ਜਦੋਂ ਦੁਨੀਆ ਨਾਲ ਵਰਤਣ ਤੋਂ ਬਾਅਦ ਕਦੇ ਨਾ ਕਦੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਤੇ ਕਹਿੰਦੇ ਹਾਂ ਕਿ ਹੇ ਵਾਹਿਗੁਰੂ ਤੇਰੇ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ। ਇਹ ਕਹਿੰਦੇ ਹੋਏ ਵੀ ਅਸੀਂ ਮਨੋ ਤਾਂ ਉਹ ਇਨਸਾਨ ਨੂੰ ਦੁਰਕਾਰ ਰਹੇ ਹੁੰਦੇ ਹਾਂ ਕਿ ਉਹਨੇ ਸਾਡੇ ਨਾਲ ਬੜੀ ਮਾੜੀ ਕੀਤੀ। ਅਸਲ ਵਿਚ ਅਸੀਂ ਆਪਣੇ ਜੀਵਨ ਵਿਚ ਇਸ ਵਿਚਾਰ ਨਾਲ ਤਾਂ ਸਹਿਮਤ ਹੀ ਨਹੀਂ ਹੋ ਰਹੇ ਹੁੰਦੇ ਕਿ ਹਾਂ ਵਾਹਿਗੁਰੂ ਹੀ ਸਾਡਾ ਇਕੋ ਇਕ ਸਹਾਰਾ ਹੈ। ਕਿਉਂਕਿ ਜੇ ਅਸੀਂ ਸੱਚੇ ਦਿਲੋਂ ਵਾਹਿਗੁਰੂ ਨੂੰ ਸਹਾਰਾ ਮੰਨਦੇ ਹੁੰਦੇ ਤਾਂ ਸ਼ਾਇਦ ਦੁਖੀ ਵੀ ਨਹੀਂ ਹੁੰਦੇ ਕਿ ਉਹਨੇ ਸਾਡੇ ਨਾਲ ਮਾੜੀ ਕੀਤੀ ਜਾਂ ਉਹਨੂੰ ਚੇਤਾ ਈ ਨਾ ਕਰਦੇ ਪਰ ਹਾਂ ਇਸ ਗੱਲ ਦਾ ਚਿੰਤਨ ਜ਼ਰੂਰ ਕਰਦੇ ਕਿ ਅਸੀਂ ਇਸ ਤੋਂ ਬਿਹਤਰ ਕੀ ਕਰ ਸਕਦੇ ਹਾਂ। ਪਰ ਜ਼ਿੰਦਗੀ ਦਾ ਇਕ ਸੱਚ ਇਹ ਵੀ ਹੈ ਕਿ ਇਹ ਇਨਸਾਨੀ ਫਿਤਰਤ ਹੈ ਪਲ ਵਿਚ ਦੁਖੀ ਤੇ ਪਲ ਵਿਚ ਸੁਖੀ, ਜਿਵੇਂ ਗੁਰੂ ਸਾਹਿਬ ਦਾ ਫੁਰਮਾਨ ਹੈ:

ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥

(ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ ।

Sometimes, the soul soars high in the heavens, and sometimes it falls to the depths of the nether regions.

Guru Nanak Dev Ji in Raag Raamkalee – 876

ਪਰ ਫਿਰ ਗੁਰੂ ਸਾਹਿਬ ਨੇ ਨਾਲ ਹੀ ਇਸ ਦਾ ਕਾਰਨ ਵੀ ਜ਼ਾਹਰ ਕੀਤਾ ਹੈ ਕਿ ਇਵੇਂ ਕਿਓਂ:

ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥

ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ ।੨।

The greedy soul does not remain stable; it searches in the four directions. ||2||

Guru Nanak Dev Ji in Raag Raamkalee – 876

ਅਡੋਲ ਜਾਂ ਅਸਥਿਰ ਮਨ ਦੀ ਅਵਸਥਾ ਤਾਂ ਹੀ ਹੋ ਸਕਦੀ ਹੈ ਜੇ ਗੁਰੂ ਸਾਹਿਬ ਦਾ ਓਟ ਆਸਰਾ ਸਦਾ ਹੀ ਮਨ ਵਿਚ ਵਸਿਆ ਰਹੇ। ਮਨ ਵਿਚ ਵਸਾਉਣ ਲਈ ਸਦਾ ਹੀ ਵਾਹਿਗੁਰੂ ਨੂੰ ਚੇਤੇ ਕਰਦੇ ਰਹਿਣਾ ਪਵੇਗਾ, ਜਿਵੇਂ ਕਿ ਇਹ ਫੁਰਮਾਨ ਆਉਂਦਾ ਹੈ:

ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥

(ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ

Remain firm and steady, and do not ever waver; take the Guru’s Word as your Support.

Guru Arjan Dev Ji in Raag Dhanaasree – 678

ਜ਼ਿੰਦਗੀ ਦਾ ਸਫ਼ਰ ਕੇਵਲ ਪਰਮਾਤਮਾ ਦੀ ਯਾਦ ‘ਚ ਰਹਿਣ ਨਾਲ ਹੀ ਸੁਖਾਂਵਾ ਹੋ ਸਕਦਾ ਹੈ। ਤੇ ਅਰਦਾਸ ਬੇਨਤੀ ਹੀ ਉੱਤਮ ਹੱਲ ਹੈ। ਜਿਵੇਂ ਕਿ ਗੁਰੂ ਸਾਹਿਬ ਬੇਅੰਤ ਕਿਰਪਾ ਕਰਦੇ ਹਨ:

ਆਸਾ ਮਹਲਾ ੫ ॥

Aasaa, Fifth Mehla:

ਹਰਿ ਸੇਵਾ ਮਹਿ ਪਰਮ ਨਿਧਾਨੁ ॥

In the Lord’s service, are the greatest treasures.

ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥

Serving the Lord, the Ambrosial Naam comes into one’s mouth. ||1||

ਹਰਿ ਮੇਰਾ ਸਾਥੀ ਸੰਗਿ ਸਖਾਈ ॥

The Lord is my Companion; He is with me, as my Help and Support.

ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥

In pain and pleasure, whenever I remember Him, He is present. How can the poor Messenger of Death frighten me now? ||1||Pause||

ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥

The Lord is my Support; the Lord is my Power.

ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥

The Lord is my Friend; He is my mind’s advisor. ||2||

ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥

The Lord is my capital; the Lord is my credit.

ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥

As Gurmukh, I earn the wealth, with the Lord as my Banker. ||3||

ਗੁਰ ਕਿਰਪਾ ਤੇ ਇਹ ਮਤਿ ਆਵੈ ॥

By Guru’s Grace, this wisdom has come.

ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥

Servant Nanak has merged into the Being of the Lord. ||4||16||

Guru Arjan Dev Ji in Raag Aasaa – 375

You may also like...